ਵਿਸ਼ਵਾਸ ਦੇ ਹੀਰੋ, ਯੂਨਿਟ 1

ਵਿਸ਼ਵਾਸ ਦੇ ਹੀਰੋ ਦੇ ਸੰਡੇ ਸਕੂਲ 'ਚ ਤੁਹਾਡਾ ਸਵਾਗਤ ਹੈ। ਪੜ੍ਹਾਈ ਦੀ ਇਸ ਸੀਰੀਜ਼ ਵਿੱਚ, ਅਸੀਂ ਵਿਸ਼ਵਾਸ ਦੇ ਹੀਰੋਆਂ ਦੀ ਸੂਚੀ 'ਤੇ ਇੱਕ ਝਲਕ ਪਾਵਾਂਗੇ ਜੋ ਹਿਬਰੂ 11 'ਚ ਮਿਲਦੇ ਹਨ। ਕਿਉਂਕਿ ਸਾਡੀ ਰੂਹਾਨੀ ਜ਼ਿੰਦਗੀ ਸਾਡੀ ਸ਼ਾਰੀਰਿਕ ਜ਼ਿੰਦਗੀ ਤੋਂ ਵੱਧ ਜਰੂਰੀ ਹੈ, ਅਸੀਂ ਇਹ ਵੀ ਜਾਣਾਂਗੇ ਕਿ ਅਸੀਂ ਵਿਸ਼ਵਾਸ ਭਰੀ ਜ਼ਿੰਦਗੀ ਕਿਵੇਂ ਲੈ ਸਕਦੇ ਹਾਂ। ਅਸੀਂ ਇਹ ਦੇਖਾਂਗੇ ਕਿ ਰੂਹਾਨੀ ਫੈਸਲੇ ਜ਼ਿੰਦਗੀ ਦੇ ਸਾਧਾਰਨ ਫੈਸਲਿਆਂ ਨਾਲੋਂ ਕਾਹਤੋਂ ਜਿਆਦਾ ਜਰੂਰੀ ਹਨ। ਫਿਰ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਦਿਆਂਗੇ ਕਿਉਂਕਿ ਅਸੀਂ ਉਹਨਾਂ ਆਦਮੀਆਂ ਤੇ ਔਰਤਾਂ ਦੀ ਜ਼ਿੰਦਗੀ 'ਚ ਝਾਖਦੇ ਹਾਂ ਜਿਨ੍ਹਾਂ ਨੇ ਪ੍ਰਮਾਤਮਾ 'ਤੇ ਵਿਸ਼ਵਾਸ ਕੀਤਾ, ਪ੍ਰਮਾਤਮਾ ਨਾਲ ਗੱਲ ਕੀਤੀ, ਅਤੇ ਉਸਦੇ ਲਈ ਜਿਉਂਏ। ਉਹ ਸਾਡੇ ਲਈ ਇੱਕ ਉਦਾਹਰਣ ਹਨ। ਕਦੇ-ਕਦੇ ਅਸੀਂ ਲੋਕਾਂ ਦੁਆਰਾ ਕੀਤੇ ਚੰਗੇ ਕੰਮ ਦੇਖਾਂਗੇ ਅਤੇ ਕਦੇ ਅਸੀਂ ਉਹਨਾਂ ਦੀਆਂ ਗ਼ਲਤੀਆਂ ਤੋਂ ਸਿੱਖਾਂਗੇ।

ਭਾਵੇਂ ਅਸੀਂ ਇਹ ਕਲਾਸਾਂ ਛੋਟੇ ਬੱਚਿਆਂ ਅਤੇ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਲਈ ਲਗਾ ਰਹੇ ਹਾਂ, ਪਰ ਤੁਹਾਨੂੰ ਵੀ ਸਿੱਖਣ 'ਚ ਮਜ਼ਾ ਆਵੇਗਾ ਨਾਲ ਹੀ ਓਲਡ ਟੈਸਟਾਮੈਂਟ ਦੇ ਕੁਝ ਮਜ਼ੇਦਾਰ ਪਹਿਲੂ ਵੀ ਦਿਖਣਗੇ। ਇਸ ਸਭ ਤੋਂ ਉੱਪਰ, ਇਹਨਾਂ ਅਸੂਲਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਅਪਨਾਉਣ ਲਈ ਨਵੇਂ-ਨਵੇਂ ਆਈਡੀਏ ਵੀ ਦੇਖਣ ਨੂੰ ਮਿਲਦੇ ਹਨ। ਜਦੋਂ ਅਸੀਂ ਇਹ ਸਮੱਗਰੀ ਲਿਖੀ ਤਾਂ ਸਾਨੂੰ ਪ੍ਰਮਾਤਮਾ ਅਤੇ ਈਸਾਈ ਜ਼ਿੰਦਗੀ ਬਾਰੇ ਹੋਰ ਜਾਣਨ ਨੂੰ ਮਿਲਿਆ ਜਿਸ 'ਚ ਸੱਚੀਂ ਸਾਨੂੰ ਬਹੁਤ ਮਜ਼ਾ ਆਇਆ।