ਐਤਵਾਰ ਦਾ ਸਕੂਲ ਪਾਠਕ੍ਰਮ

ਪਿਆਰੇ ਅਧਿਆਪਕ, ਅਸੀਂ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਨੂੰ ਹਰ ਕਿਸੇ ਨੂੰ ਆਪਣਾ ਆਸ਼ੀਰਵਾਦ ਦੇਵੇ ਕਿਉਂਕਿ ਤੁਸੀਂ ਪਰਮਾਤਮਾ ਦੀ ਸੇਵਾ ਕਰਦੇ ਹੋ ਅਤੇ ਇਸ ਕਰਕੇ ਪੂਰੇ ਸੰਸਾਰ ਦੇ ਮੰਤਰੀ ਤੋਂ ਲੈਕੇ ਬੱਚਿਆਂ ਤੱਕ ਨੂੰ ਆਸ਼ੀਰਵਾਦ ਮਿਲੇ। ਤੁਸੀਂ ਕੁਝ ਅਲੱਗ ਕਰ ਰਹੇ ਹੋਂ ਅਤੇ ਅੰਤ ਕਾਲ ਤੱਕ ਜਿੰਦਗੀ ਜਿਆਉਣ ਦਾ ਢੰਗ ਬਦਲ ਰਹੇ ਹੋਂ!

>ਚੈਂਪੀਅਨਜ਼ ਮੁੱਖ ਪੰਨਾ

ਸਾਡੇ ਕੋਲ ਤੁਹਾਡੇ ਲਈ ਸਰਪਰਾਇਜ਼ ਹੈ। ਤੁਸੀਂ ਸੋਚਦੇ ਹੋਵੋਂਗੇ ਕਿ ਤੁਸੀਂ ਸੰਡੇ ਸਕੂਲ ਦੇ ਟੀਚਰ ਲਈ ਅਪਲਾਈ ਕੀਤਾ ਪਰ ਤੁਹਾਡੀ ਜੌਬ ਬਦਲ ਕੇ ਤੁਹਾਨੂੰ ਕੋਚ ਬਣਾ ਦਿੱਤਾ ਹੈ! ਇਹ ਠੀਕ ਹੈ, ਇਸ ਸਾਲ ਅਸੀਂ ਮੁੱਕੇਬਾਜ਼ੀ ਵਿਸ਼ੇ ਦੇ ਨਾਲ ਬਾਈਬਲ ਦੀ ਪੜ੍ਹਾਈ ਕਰਾਂਗੇ ਅਤੇ ਅਸੀਂ ਆਸ ਕਰਦੇ ਹਾਂ ਕਿ ਅਸੀਂ ਖੇਡਾਂ ਵਿੱਚ ਮਜ਼ਾ ਲਵਾਂਗੇ। ਪਿਆਰੇ ਅਧਿਆਪਕ, ਹੁਣੇ ਸ਼ੁਰੂ ਕਰ ਦਿਓ! ਟੀਚਰ ਬਣਨ ਦੀ ਵਜਾਏ ਇੱਕ ਕੋਚ ਬਣੋ ਅਤੇ ਇਹ ਤੁਹਾਡੀ ਕਲਾਸ ਦੇ ਹਰ ਬੱਚੇ ਦੀ ਚੰਗੀ ਤਰ੍ਹਾਂ ਦੇਖ ਭਾਲ ਕਰਨ ਲਈ ਅਤੇ ਉਹਨਾਂ ਨੂੰ ਚੈਮਪੀਅਨ ਬਣਾਉਣ ਵਿੱਚ ਮਦਦ ਕਰਨ ਲਈ ਤੁਹਾਨੂੰ ਪ੍ਰੇਰਿਤ ਕਰੇਗਾ।

ਵਿਸ਼ਵਾਸ ਦੇ ਹੀਰੋ

ਵਿਸ਼ਵਾਸ ਦੇ ਹੀਰੋ ਦੇ ਸੰਡੇ ਸਕੂਲ 'ਚ ਤੁਹਾਡਾ ਸਵਾਗਤ ਹੈ। ਪੜ੍ਹਾਈ ਦੀ ਇਸ ਸੀਰੀਜ਼ ਵਿੱਚ, ਅਸੀਂ ਵਿਸ਼ਵਾਸ ਦੇ ਹੀਰੋਆਂ ਦੀ ਸੂਚੀ 'ਤੇ ਇੱਕ ਝਲਕ ਪਾਵਾਂਗੇ ਜੋ ਹਿਬਰੂ 11 'ਚ ਮਿਲਦੇ ਹਨ। ਕਿਉਂਕਿ ਸਾਡੀ ਰੂਹਾਨੀ ਜ਼ਿੰਦਗੀ ਸਾਡੀ ਸ਼ਾਰੀਰਿਕ ਜ਼ਿੰਦਗੀ ਤੋਂ ਵੱਧ ਜਰੂਰੀ ਹੈ, ਅਸੀਂ ਇਹ ਵੀ ਜਾਣਾਂਗੇ ਕਿ ਅਸੀਂ ਵਿਸ਼ਵਾਸ ਭਰੀ ਜ਼ਿੰਦਗੀ ਕਿਵੇਂ ਲੈ ਸਕਦੇ ਹਾਂ। ਅਸੀਂ ਇਹ ਦੇਖਾਂਗੇ ਕਿ ਰੂਹਾਨੀ ਫੈਸਲੇ ਜ਼ਿੰਦਗੀ ਦੇ ਸਾਧਾਰਨ ਫੈਸਲਿਆਂ ਨਾਲੋਂ ਕਾਹਤੋਂ ਜਿਆਦਾ ਜਰੂਰੀ ਹਨ। ਫਿਰ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਦਿਆਂਗੇ ਕਿਉਂਕਿ ਅਸੀਂ ਉਹਨਾਂ ਆਦਮੀਆਂ ਤੇ ਔਰਤਾਂ ਦੀ ਜ਼ਿੰਦਗੀ 'ਚ ਝਾਖਦੇ ਹਾਂ ਜਿਨ੍ਹਾਂ ਨੇ ਪ੍ਰਮਾਤਮਾ 'ਤੇ ਵਿਸ਼ਵਾਸ ਕੀਤਾ, ਪ੍ਰਮਾਤਮਾ ਨਾਲ ਗੱਲ ਕੀਤੀ, ਅਤੇ ਉਸਦੇ ਲਈ ਜਿਉਂਏ। ਉਹ ਸਾਡੇ ਲਈ ਇੱਕ ਉਦਾਹਰਣ ਹਨ। ਕਦੇ-ਕਦੇ ਅਸੀਂ ਲੋਕਾਂ ਦੁਆਰਾ ਕੀਤੇ ਚੰਗੇ ਕੰਮ ਦੇਖਾਂਗੇ ਅਤੇ ਕਦੇ ਅਸੀਂ ਉਹਨਾਂ ਦੀਆਂ ਗ਼ਲਤੀਆਂ ਤੋਂ ਸਿੱਖਾਂਗੇ।