ਪਰਮਾਤਮਾ ਦਾ ਕਵਚ

ਭਰਾ ਅਤੇ ਭੈਣਾਂ, ਇਸ ਸਮੇਂ ਪ੍ਰਮਾਤਮਾ ਦੀ ਫੌਜ ਵਿੱਚ ਅਸੀਂ ਤੁਹਾਨੂੰ ਸਰਜੈਂਟ ਅਫਸਰ ਬਣਾਉਂਦੇ ਹਾਂ! ਤੁਹਾਡੀ ਚਰਚ ਵਿੱਚ ਹਰ ਕੋਈ "ਪਰਮਾਤਮਾ ਦਾ ਕਵਚ" ਦੀਆਂ ਇਹਨਾਂ ਚੀਜ਼ਾਂ ਵਿੱਚ ਹਿੱਸਾ ਲੈਣਾ ਚਾਹੇਗਾ। ਉਹ ਇੱਕ ਮਜੇਦਾਰ ਰੈਲੀ/ਖੇਡ ਤੋਂ ਸ਼ੁਰੂਆਤ ਕਰ ਸਕਦੇ ਹਨ ਜੋ ਗੁਆਟੇਮਾਲਾ ਸਿਲਵੀਆ ਡਿਲੀਓ, ਮਾਰੀਓ ਵਲਾਸਕੇਜ਼ ਅਤੇ ਉਹਨਾਂ ਦੀ ਸਾਰੀ ਸਹਾਇਕ ਟੀਮ ਨੇ ਬਣਾਈ ਹੈ। ਤੇ ਫਿਰ ਮਜ਼ਾ ਆਉਂਦਾ ਜਾਏਗਾ ਕਿਉਂਕਿ ਉਹ ਸੂਕੀ ਕੈਂਗਸ ਦੁਆਰਾ ਲਿਖੇ ਗਏ ਨਵੇਂ ਨਾਟਕਾਂ/ਸਕਿੱਟਾਂ ਕਰਕੇ ਅਪਣਾ ਹਾਸਾ ਨਹੀਂ ਰੋਕ ਪਾਉਣਗੇ। ਜਦੋਂ ਜੈਨੀ ਸੈਂਚੇਜ਼ ਵੀਡੀਓ ਐਡਿਟ ਕਰਦੀ ਹੈ ਤਾਂ ਉਸਨੂੰ ਹੱਸਦੇ ਵੇਖ ਕੇ ਬਹੁਤ ਮਜ਼ਾ ਆਉਂਦਾ ਹੈ ਜਦੋਂ ਕਿ ਸਰਜੈਂਟ ਅੱਪਰਾਈਟ ਅਫਸਰ (ਮਾਈਕ ਕੈਂਗਸ) ਅਤੇ ਦੋਨੋਂ ਸਿਪਾਹੀ, ਗਿਗਲ ਸਿਪਾਹੀ (ਸੂਕੀ ਕੈਂਗਸ) ਅਤੇ ਡੂਟੀ ਸਿਪਾਹੀ (ਫਲੋਰ ਬੋਲਡੋ) ਬਹੁਤ ਹੀ ਮਜ਼ੇ ਨਾਲ ਨਾਟਕ ਕਰ ਰਹੇ ਹਨ। ਤੇ ਜੇਕਰ ਸੂਕੀ ਦੇ ਨਾਟਕ ਤੁਹਾਡੇ ਚਿਹਰੇ ਟੀ ਮੁਸਕਰਾਹਟ ਨਹੀਂ ਲਿਆਉਂਦੇ, ਤਾਂ ਪੂਰੇ ਪੈਕੇਜ ਵਿੱਚੋਂ ਆਪਣਾ ਨਵਾਂ ਡਿਜ਼ਾਈਨ ਦੇਖੋ। ਮੈਨੂੰ ਅਧਿਆਪਕ ਦੀ ਕਿਤਾਬ ਦਾ ਕਵਰ ਬਹੁਤ ਪਸੰਦ ਆਇਆ, ਅਤੇ ਸਰਜੈਂਟ ਅੱਪਰਾਈਟ ਅਫਸਰ ਇਹ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਇਹਨਾਂ ਸਾਰੇ ਸਿਪਾਹੀਆਂ ਨਾਲ ਕੀ ਕਰੇਗਾ! (ਸ਼ਾਇਦ ਇਹ ਤੁਹਾਡੀ ਕਲਾਸ ਵਾਂਗ ਦਿਖਦਾ ਹੈ?)